Skip to main content

Section 13.6 Punjabi - ਛੋਟਾ ਅੰਕ ਅਤੇ ਲਾਲ ਕੰਗਾਰੂ

ਲੇਖਕ: ਵਜ਼ਲਿਨ ਯੁੰਗਿਛ

ਚਿੱਤਰਕਾਰ: ਲੀਲਾ ਮੁਹੰਮਦ

ਅਨੁਵਾਦ: ਤ੍ਰਿਪਤਜੀਤ ਕੌਰ

ਜੌਨਾਥਨ ਬੋਰਵਾਇਨ, 1951-2016, ਪ੍ਰਯੋਗਾਤਮਕ ਗਣਿਤ ਦੇ ਸੰਸਥਾਪਕਾਂ ਵਿੱਚੋਂ ਇੱਕ ਨੂੰ ਸ਼ਰਧਾਂਜਲੀ।

ਛੋਟਾ ਅੰਕ ਬਹੁਤ ਸ਼ਰਾਰਤੀ ਬੱਚਾ ਹੈ। ਇੱਕ ਵਾਰ ਉਹ ਆਪਣੀ ਭੈਣ ਅਤੇ ਦਾਦੀ ਨਾਲ ਰੇਲਗੱਡੀ ਵਿੱਚ ਕਿਸੇ ਅੰਜਾਣ ਦੇਸ਼ ਵਿਚੋਂ ਲੰਘ ਰਿਹਾ ਹੁੰਦਾ ਹੈ।

ਜਦੋਂ ਰੇਲਗੱਡੀ ਪਟਰੀਆਂ 'ਤੇ ਰੁੱਕਦੀ ਹੈ, ਛੋਟਾ ਅੰਕ ਤਾਕੀ ਰਾਹੀਂ ਨਿਕਲਕੇ ਕੰਗਾਰੂ ਵੱਲ ਭੱਜਣ ਲਗਦਾ ਹੈ। ਉਹ ਦੂਰੋਂ ਹੀ ਵੇਖ ਲੈਂਦਾ ਹੈ ਕਿ ਕੰਗਾਰੂ ਪੂਰੀ ਤਰ੍ਹਾਂ ਲਾਲ ਹੈ।

ਬਹੁਤ ਦੂਰ ਕੰਗਾਰੂਆਂ ਦਾ ਝੁੰਡ ਸੀ। ਛੋਟਾ ਅੰਕ ਅੰਦਾਜ਼ਾ ਲਗਾ ਸਕਦਾ ਸੀ ਕਿ ਝੁੰਡ ਦੇ ਸਾਰੇ ਕੰਗਾਰੂ ਲਾਲ ਸਨ।

"ਵੇਖਕੇ ਤਾਂ ਅਜਿਹਾ ਜਾਪਦਾ ਹੈ ਜਿਵੇਂ ਇਸ ਦੇਸ਼ ਵਿੱਚ ਬਹੁਤ ਸਾਰੇ ਲਾਲ ਕੰਗਾਰੂ ਹਨ। ਮੈਂ ਸੋਚ ਰਿਹਾ ਹਾਂ ਕਿ ਕੀ ਇਸ ਦੇਸ਼ 'ਚ ਅਜਿਹੇ ਕੰਗਾਰੂ ਵੀ ਹਨ ਜੋ ਲਾਲ ਨਹੀਂ ਹਨ," ਛੋਟਾ ਅੰਕ ਵਾਪਸ ਆਕੇ ਆਪਣੇ ਦਾਦੀ ਅਤੇ ਭੈਣ ਨੂੰ ਕਹਿੰਦਾ ਹੈ।

ਉਹਦੇ ਦਾਦੀ ਉਸਨੂੰ ਘੁੱਟਕੇ ਗਲ਼ ਨਾਲ ਲਗਾਉਂਦੇ ਹਨ ਅਤੇ ਮਾਣ ਨਾਲ ਕਹਿੰਦੇ ਹਨ: “ਤੁਸੀਂ ਕੁਝ ਨਵਾਂ ਗਿਆਨ ਲੈਣ ਲਈ, ਨਵੇਂ ਸਬੰਧ ਅਤੇ ਮੁਮਕਿਨ ਨਤੀਜੇ ਲੱਭਣ ਲਈ ਭੱਜਦੇ ਹੋਏ ਗਏ। ਵੱਡੇ ਹੋਕੇ ਤੁਸੀਂ ਬਹੁਤ ਚੰਗੇ ਪ੍ਰਯੋਗਾਤਮਕ ਗਣਿਤ-ਸ਼ਾਸਤਰੀ ਬਣੋਗੇ!”

Pregunta: ਪ੍ਰਸ਼ਨ: ਦਾਦੀ ਨੇ ਅਜਿਹਾ ਕਿਉਂ ਕਿਹਾ: “ਇਸ ਦੇਸ਼ ਵਿੱਚ ਘੱਟੋ ਘੱਟ ਇੱਕ ਅਜਿਹਾ ਕੰਗਾਰੂ ਹੈ ਜਿਸਦਾ ਘੱਟ ਇੱਕ ਪਾਸਾ ਲਾਲ ਹੈ!”?